75 ਫੁੱਟ ਡੂੰਗੀ ਖੱਡ 'ਚ ਡਿੱਗੀ ਬੱਸ, 27 ਯਾਤਰੀਆਂ ਦੀ ਹੋਈ ਮੌ+ਤ, ਪੈ ਗਿਆ ਚੀਕ ਚਿਹਾੜਾ |OneIndia Punjabi

2023-07-06 1

ਬੱਸ ਨਾਲ ਵਾਪਰਿਆ ਭਿਆਨਕ ਹਾਦਸਾ | 75 ਫੁੱਟ ਡੂੰਗੀ ਖੱਡ 'ਚ ਡਿਗੀ ਬੱਸ | ਜੀ ਹਾਂ, ਇਹ ਹਾਦਸਾ ਦੱਖਣੀ ਮੈਕਸੀਕੋ 'ਚ ਵਾਪਰਿਆ | ਜਿੱਥੇ ਇਕ ਯਾਤਰੀ ਬੱਸ ਦੇ ਸੜਕ ਤੋਂ ਫਿਸਲ ਕੇ 75 ਫੁੱਟ ਡੂੰਘੀ ਖੱਡ 'ਚ ਡਿੱਗ ਗਈ | ਜਿਸ ਕਾਰਨ ਘੱਟੋ-ਘੱਟ 27 ਯਾਤਰੀਆਂ ਦੀ ਮੌਤ ਹੋ ਗਈ। ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ । ਇਹ ਹਾਦਸਾ ਬੀਤੇ ਦਿਨੀਂ ਦੱਖਣੀ ਰਾਜ ਓਕਸਾਕਾ ਦੇ ਮਿਕਸਟੇਕਾ 'ਚ ਵਾਪਰਿਆ। ਗ੍ਰਹਿ ਮੰਤਰੀ ਜੇਸਸ ਰੋਮੇਰੋ ਨੇ ਦੱਸਿਆ ਕਿ ਹਾਦਸੇ 'ਚ 27 ਲੋਕਾਂ ਦੀ ਮੌਤ ਹੋ ਗਈ, ਜਿਸ ਵਿਚ ਡੇਢ ਸਾਲ ਦਾ ਬੱਚਾ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਕਰੀਬ 20 ਹੋਰ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚੋਂ ਕੁੱਝ ਦੀ ਹਾਲਤ ਗੰਭੀਰ ਹੈ ਤੇ ਉਹਨਾਂ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ |
.
A bus fell into a 75 feet deep gorge, 27 passengers died, there was a scream.
.
.
.
#busaccident #mexiconews #punjabnews